ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ, ਪਹਿਲੇ ਦਿਨ ਨਮੀ ਨੂੰ ਲੈ ਕੇ ਸ਼ਿਕਾਇਤਾਂ
ਕਿਸਾਨਾਂ ਨੂੰ ਸੁੱਕਾ ਝੋਨਾ ਹੀ ਮੰਡੀ ਲਿਆਉਣ ਦੀ ਸਲਾਹ।
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ।
ਪਹਿਲੇ ਦਿਨ ਕਈ ਕਿਸਾਨਾਂ ਦੀ ਫ਼ਸਲ ਵੱਧ ਨਮੀ ਕਾਰਨ ਨਹੀਂ ਖ਼ਰੀਦੀ ਗਈ। ਮਾਰਕੀਟ ਕਮੇਟੀ ਨੇ ਕਿਹਾ ਕਿ ਨਮੀ ਸਤਾਰਾਂ ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ।
ਮੋਰਿੰਡਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਇਸ ਵਾਰ ਵਾਢੀ ਦੇਰ ਨਾਲ ਹੋਈ ਹੈ।
ਕੁਝ ਵਾਪਰਦਾ ਵੇਖਿਆ?
ਫ਼ੋਟੋਆਂ ਨਾਲ ਸਾਡੇ ਨਿਊਜ਼ਰੂਮ ਨੂੰ WhatsApp ਉੱਤੇ ਭੇਜੋ।
ਖ਼ਬਰ ਭੇਜੋ